ਪਹਿਲੀ ਪ੍ਰਤੀਕਿਰਿਆ
ਵੜਿੰਗ: "ਕੁਝ ਗੱਲਾਂ ਅੰਦਰੂਨੀ ਹੁੰਦੀਆਂ ਹਨ"
ਸੈਰ ਤੋਂ ਵਾਪਸ ਆਏ ਵੜਿੰਗ ਨੇ ਕਿਹਾ — ਫ੍ਰੈਸ਼ ਹੋ ਕੇ ਅਪਡੇਟ ਦਿਆਂਗਾ। ਚੰਡੀਗੜ੍ਹ ਵਿੱਚ ਦਿੱਲੀ ਰਵਾਨਾ ਹੁੰਦੇ ਕਿਹਾ — "ਮੈਂ ਕਿਸੇ ਵੀ ਵਿਸ਼ੇ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਜਦੋਂ ਸਹੀ ਸਮਾਂ ਆਵੇਗਾ ਤਾਂ ਮੈਂ ਤੁਹਾਨੂੰ ਦੱਸ ਦਿਆਂਗਾ।"
ਪਿਛੋਕੜ
ਪਾਇਲਟ ਦੀ ਰਿਪੋਰਟ ਤੋਂ ਬਾਅਦ ਹਾਈਕਮਾਨ ਦਾ ਫੈਸਲਾ
ਸੂਤਰਾਂ ਅਨੁਸਾਰ ਸਚਿਨ ਪਾਇਲਟ ਦੀ ਰਿਪੋਰਟ ਤੋਂ ਬਾਅਦ ਹਾਈਕਮਾਨ ਨੇ ਵੜਿੰਗ ਨੂੰ ਬਦਲਣ ਦਾ ਫੈਸਲਾ ਲਿਆ। ਫੈਸਲਾ ਸੂਚਿਤ ਹੋਣ 'ਤੇ ਵੜਿੰਗ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। 2027 ਚੋਣਾਂ ਤੋਂ ਪਹਿਲਾਂ ਧੜੇਬੰਦੀ ਵੱਡਾ ਕਾਰਨ ਮੰਨੀ ਜਾ ਰਹੀ ਹੈ।
ਸਿੰਗਲਾ
"ਮੈਨੂੰ ਮੀਡੀਆ ਤੋਂ ਪਤਾ ਲੱਗਾ ਕਿ ਮੇਰਾ ਨਾਮ ਸਭ ਤੋਂ ਅੱਗੇ ਹੈ"
ਸਿੰਗਲਾ ਦੇ ਘਰ ਬਾਹਰ ਮੀਡੀਆ ਦਾ ਜਮਾਵੜਾ। ਸਿੰਗਲਾ ਨੇ ਕਿਹਾ — ਦਿੱਲੀ ਜਾਂ ਚੰਡੀਗੜ੍ਹ ਨਹੀਂ ਜਾ ਰਹੇ, ਸੰਗਰੂਰ ਹਲਕੇ ਵਿੱਚ ਵਰਕਰਾਂ ਨਾਲ ਮੀਟਿੰਗਾਂ ਲਈ ਜਾਣਗੇ। ਪਾਰਟੀ ਜੋ ਵੀ ਜ਼ਿੰਮੇਵਾਰੀ ਦੇਵੇਗੀ, ਇੱਕ ਵਰਕਰ ਵਜੋਂ ਕੰਮ ਕਰਨ ਲਈ ਤਿਆਰ ਹਨ।