ਟਿਪ 1

'Not Spam' ਦਬਾਓ

Gmail ਖੋਲ੍ਹੋ, ਖੱਬੇ ਪਾਸੇ More ਵਿੱਚੋਂ Spam ਫੋਲਡਰ ਖੋਲ੍ਹੋ। ਜਿਸ Email ਨੂੰ ਵਾਪਸ ਲਿਆਉਣਾ ਹੈ, ਉਸਨੂੰ ਚੁਣੋ ਅਤੇ ਉੱਪਰ 'Not Spam' ਦਬਾਓ। ਇਸ ਨਾਲ Gmail ਨੂੰ ਪਤਾ ਲੱਗਦਾ ਹੈ ਕਿ ਇਹ Sender ਸੁਰੱਖਿਅਤ ਹੈ ਅਤੇ ਉਸਦੇ ਅਗਲੇ Email ਵੀ Spam 'ਚ ਨਹੀਂ ਜਾਣਗੇ।

ਟਿਪ 2

Sender ਨੂੰ Contacts ਵਿੱਚ ਸੇਵ ਕਰੋ

ਕੰਪਿਊਟਰ 'ਤੇ Google Contacts ਖੋਲ੍ਹੋ ਅਤੇ Create Contact ਚੁਣੋ। Sender ਦਾ ਨਾਂ ਅਤੇ Email ਭਰਕੇ ਸੇਵ ਕਰ ਦਿਓ। ਸੰਪਰਕਾਂ ਵਿੱਚ ਸੇਵ ਕੀਤੇ Sender ਦੇ Email ਨੂੰ Gmail ਆਮ ਤੌਰ 'ਤੇ Spam ਵਿੱਚ ਨਹੀਂ ਭੇਜਦਾ।

ਟਿਪ 3

Filter ਬਣਾਓ — 'Never send to Spam'

Gmail ਵਿੱਚ ਸਰਚ ਬਾਰ ਵਿੱਚ Show search options ਚੁਣੋ, From ਖਾਨੇ ਵਿੱਚ Sender ਦਾ Email ਪਾਓ ਅਤੇ Create filter ਦਬਾਓ। 'Never send it to Spam' 'ਤੇ ਟਿਕ ਲਗਾਕੇ ਫਿਲਟਰ ਬਣਾਓ — ਹੁਣ ਉਸ Sender ਦੇ Email ਕਦੇ Spam ਵਿੱਚ ਨਹੀਂ ਜਾਣਗੇ।

ਟਿਪ 4

ਫ਼ੋਨ 'ਤੇ 'Report not spam'

Android, iPhone ਜਾਂ ਟੈਬਲੇਟ ਵਿੱਚ Gmail ਐਪ ਖੋਲ੍ਹੋ, Menu ਵਿੱਚੋਂ Spam 'ਤੇ ਜਾਓ। Email ਖੋਲ੍ਹਕੇ ਉੱਪਰ ਸੱਜੇ More 'ਤੇ ਟੈਪ ਕਰੋ ਅਤੇ 'Report not spam' ਚੁਣੋ। ਨਾਲ ਹੀ ਫ਼ੋਨ ਦੇ Contacts ਐਪ ਵਿੱਚ Sender ਨੂੰ Add ਕਰਕੇ ਸੇਵ ਕਰ ਲਵੋ।