ਬਦਲਾਅ

ਹੁਣ 5 ਸਾਲ ਤੱਕ ਦੀ ਵੈਲੀਡਿਟੀ

70 ਤੋਂ 100 ਫੀਸਦੀ ਅਪੰਗਤਾ ਵਾਲੇ ਦਿਵਿਆਂਗਜਨਾਂ ਨੂੰ 5 ਸਾਲ ਲਈ ਵੈਲਿਡ ਛੋਟ ਵਾਲਾ FASTag ਮਿਲੇਗਾ। 40 ਫੀਸਦੀ ਜਾਂ ਵੱਧ ਪਰ 70 ਤੋਂ ਘੱਟ ਅਪੰਗਤਾ ਵਾਲਿਆਂ ਲਈ ਵੈਲੀਡਿਟੀ 3 ਸਾਲ ਹੋਵੇਗੀ। ਪਹਿਲਾਂ ਹਰ ਸਾਲ ਰਿਨਿਊ ਕਰਵਾਉਣਾ ਪੈਂਦਾ ਸੀ — ਹੁਣ ਉਹ ਝੰਝਟ ਖਤਮ।

ਯੋਗਤਾ

ਕਿਸ ਨੂੰ ਮਿਲੇਗੀ ਛੋਟ?

ਸਰਕਾਰ ਵੱਲੋਂ ਪ੍ਰਮਾਣਿਤ ਅਪੰਗਤਾ ਸਰਟੀਫਿਕੇਟ ਜਾਂ UDID ਕਾਰਡ ਲਾਜ਼ਮੀ ਹੈ। ਵਾਹਨ ਅਪਾਹਜ ਵਿਅਕਤੀ ਦੇ ਨਾਂ 'ਤੇ ਰਜਿਸਟਰਡ ਹੋਵੇ ਜਾਂ ਖਾਸ ਤੌਰ 'ਤੇ ਉਨ੍ਹਾਂ ਦੀ ਵਰਤੋਂ ਲਈ ਡਿਜ਼ਾਈਨ ਕੀਤਾ ਗਿਆ ਹੋਵੇ।

ਨਿਯਮ

ਦੁਰਵਰਤੋਂ 'ਤੇ ਬਲੈਕਲਿਸਟ

ਟੋਲ ਛੋਟ ਦਾ ਫਾਇਦਾ ਸਿਰਫ਼ ਉਸੇ ਵਾਹਨ ਨੂੰ ਮਿਲੇਗਾ ਜਿਸ 'ਤੇ ਛੋਟ ਵਾਲਾ FASTag ਲੱਗਾ ਹੋਵੇਗਾ। ਅਯੋਗ ਵਿਅਕਤੀ ਦੁਰਵਰਤੋਂ ਕਰਦਾ ਫੜਿਆ ਗਿਆ ਤਾਂ FASTag ਤੁਰੰਤ ਬਲੈਕਲਿਸਟ ਕਰ ਦਿੱਤਾ ਜਾਵੇਗਾ।

ਅਰਜ਼ੀ

ਅਰਜ਼ੀ ਕਿੱਥੇ ਦੇਣੀ ਹੈ?

NHAI ਜਾਂ ਰਾਜਮਾਰਗ ਮੰਤਰਾਲੇ ਦੇ ਅਧਿਕਾਰਤ ਛੋਟ FASTag ਪੋਰਟਲ 'ਤੇ ਵੈਧ UDID ਕਾਰਡ ਅਤੇ ਵਾਹਨ ਦਸਤਾਵੇਜ਼ਾਂ ਨਾਲ ਅਰਜ਼ੀ ਦਿਓ। ਮਿਆਦ ਪੁੱਗਣ ਤੋਂ ਬਾਅਦ ਔਨਲਾਈਨ ਜਾਂ ਔਫਲਾਈਨ ਨਵੀਨੀਕਰਨ ਕਰਵਾਇਆ ਜਾ ਸਕੇਗਾ।