
ਤਾਜ਼ਾ ਖ਼ਬਰਾਂ
5 stories

ਤਰਨਤਾਰਨ 'ਚ NCB ਦੀ ਕਾਰਵਾਈ ਦੌਰਾਨ ਪੰਜਾਬ ਪੁਲਿਸ ਦੇ ਐਂਟੀ-ਡਰੋਨ ਯੂਨਿਟ 'ਚ ਤਾਇਨਾਤ ਕਾਂਸਟੇਬਲ ਕਰਨਦੀਪ ਸਿੰਘ ਕੋਲੋਂ 15 ਕਿਲੋ ਹੈਰੋਇਨ ਬਰਾਮਦ ਹੋਈ। SSP ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਨੈੱਟਵਰਕ ਦੇ 4 ਮੁਲਜ਼ਮਾਂ ਨੂੰ 1 ਕਿਲੋ ਹੈਰੋਇਨ, ਦੇਸੀ ਪਿਸਤੌਲ ਅਤੇ 5 ਕਾਰਤੂਸਾਂ ਸਮੇਤ ਕਾਬੂ ਕੀਤਾ। ਮੁੱਖ ਹੈਂਡਲਰ ਹਰਦੀਪ ਉਰਫ਼ ਦੀਪਾ ਫ਼ਰਾਰ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰ ਅਤੇ ਨਸ਼ਾ ਸਪਲਾਈ ਦੇ ਦੋ ਵੱਖਰੇ ਨੈੱਟਵਰਕ ਖ਼ਤਮ ਕਰਕੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ; 10 ਕਿਲੋ ਹੈਰੋਇਨ ਅਤੇ 10 ਪਿਸਤੌਲ ਬਰਾਮਦ ਹੋਏ।

ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਦੋ ਆਪਰੇਸ਼ਨਾਂ ਵਿੱਚ 8 ਗ੍ਰਿਫ਼ਤਾਰ; AK-47, AK-56, 13 ਪਿਸਤੌਲ ਅਤੇ 13 ਕਿਲੋ ਤੋਂ ਵੱਧ ਹੈਰੋਇਨ ਬਰਾਮਦ। ਸਰਹੱਦ ਨੇੜੇ ਡਰੋਨ ਰਾਹੀਂ ਖੇਪ ਮੰਗਵਾਉਣ ਦਾ ਖੁਲਾਸਾ।