
ਤਾਜ਼ਾ ਖ਼ਬਰਾਂ
5 stories

21 ਨਵੰਬਰ ਨੂੰ ਜੱਲੂਪੁਰ ਖੇੜਾ 'ਚ ਦਾਦੀ ਦੇ ਸਸਕਾਰ ਲਈ ਅੰਮ੍ਰਿਤਪਾਲ ਸਿੰਘ ਦੀ ਤਿੰਨ ਘੰਟੇ ਦੀ ਹਿਰਾਸਤੀ ਪੈਰੋਲ — ਡਿਬਰੂਗੜ੍ਹ ਤੋਂ 2,000 ਕਿਲੋਮੀਟਰ ਤੋਂ ਵੱਧ ਦਾ ਸਫ਼ਰ, ਸੂਬਾ ਪੁਲਿਸ ਹਾਈ ਅਲਰਟ 'ਤੇ।

ਅੰਮ੍ਰਿਤਸਰ ਅਦਾਲਤ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਦਾਦੀ ਚਰਨ ਕੌਰ ਦੇ ਸਸਕਾਰ ਲਈ ਇੱਕ ਦਿਨ ਦੀ ਹਿਰਾਸਤੀ ਪੈਰੋਲ ਦੇ ਦਿੱਤੀ ਹੈ। ਉਹ ਸ਼ਨੀਵਾਰ 21 ਨਵੰਬਰ ਨੂੰ ਪੁਲਿਸ ਦੀ ਨਿਗਰਾਨੀ ’ਚ ਪੰਜਾਬ ਪਹੁੰਚੇਗਾ।

ਪਰਿਵਾਰ ਨੇ ਦਾਦੀ ਚਰਨ ਕੌਰ ਦਾ ਸਸਕਾਰ 20 ਨਵੰਬਰ ਨੂੰ ਕਰਨ ਦਾ ਫ਼ੈਸਲਾ ਕੀਤਾ ਹੈ, ਪਰ ਵਕੀਲ ਦਾ ਦੋਸ਼ ਹੈ ਕਿ ਡਿਬਰੂਗੜ੍ਹ ਜੇਲ੍ਹ ਅਧਿਕਾਰੀ ਸੋਧੀ ਅਰਜ਼ੀ ਲੈਣ ਤੋਂ ਇਨਕਾਰ ਕਰ ਰਹੇ ਹਨ।

ਅੰਮ੍ਰਿਤਸਰ ਦੀ ਅਦਾਲਤ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਬਿਮਾਰ ਦਾਦੀ ਨਾਲ 10 ਮਿੰਟ ਵੀਡੀਓ ਕਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।