
ਤਾਜ਼ਾ ਖ਼ਬਰਾਂ
5 stories

ਦਿੱਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਟਾ ਕਤਲ ਨੂੰ ਵਿਰੋਧੀ ਧਿਰ ਵੱਲੋਂ ਸਿਆਸਤ ਲਈ ਵਰਤਣ ਦਾ ਦੋਸ਼ ਲਾਇਆ; ਹਰਸਿਮਰਤ ਨੇ CM-DGP ਦੇ ਅਸਤੀਫ਼ੇ ਮੰਗੇ।

ਝੋਟਾ ਕਤਲ ਮਾਮਲੇ ਵਿੱਚ NHRC ਨੇ ਖ਼ੁਦ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਅਤੇ DGP ਕੋਲੋਂ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ।

ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਵੱਡਾ ਦਾਅਵਾ — ਝੋਟੇ ਦੇ ਕਤਲ ਖ਼ਿਲਾਫ਼ ਮਾਨਸਾ ਜਾ ਰਹੇ ਸੈਂਕੜੇ ਆਗੂ-ਵਰਕਰ ਗ੍ਰਿਫ਼ਤਾਰ ਜਾਂ ਨਜ਼ਰਬੰਦ, ਪਾਰਟੀ ਨੇ ਸਰਕਾਰ ’ਤੇ 'ਅਸਲੀ ਰੁਖ਼ ਬੇਨਕਾਬ' ਦਾ ਦੋਸ਼ ਲਗਾਇਆ।

ਝੋਟੇ ਦੇ ਕਤਲ 'ਚ ਪਹਿਲੀ ਗ੍ਰਿਫ਼ਤਾਰੀ — ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦਾ ਸਾਥੀ ਫੜਿਆ ਗਿਆ, ਪਰ ਕਾਤਲ ਅਜੇ ਵੀ ਫ਼ਰਾਰ। ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਮਾਨਸਾ ਸਿਵਲ ਹਸਪਤਾਲ ਅੱਗੇ ਧਰਨਾ ਦਿੱਤਾ, ਫਿਰ ਤਿੰਨ-ਮੁਖੀ ਚੌਂਕ ਜਾਮ।