ਦੁਬਈ ‘ਚ ਗੂੰਜੇਗੀ ਪੰਜਾਬੀ ਵਿਰਾਸਤ! 17 ਅਕਤੂਬਰ ਨੂੰ Punjab Heritage Conclave

ਦੁਬਈ 'ਚ ਗੂੰਜੇਗੀ ਪੰਜਾਬੀ ਵਿਰਾਸਤ! 17 ਅਕਤੂਬਰ ਨੂੰ Punjab Heritage Conclave

ਪੰਜਾਬੀ ਵਿਰਾਸਤ ਹੁਣ ਦੁਬਈ ‘ਚ ਗੂੰਜੇਗੀ! 17 ਅਕਤੂਬਰ 2026 ਨੂੰ ਦੁਬਈ ਵਿਖੇ Punjab Heritage Conclave ਦਾ ਆਯੋਜਨ ਹੋਣ ਜਾ ਰਿਹਾ ਹੈ — ਇੱਕ ਅਜਿਹਾ ਮੰਚ ਜਿੱਥੇ ਪੰਜਾਬ ਦੀਆਂ ਜੜ੍ਹਾਂ, ਬੋਲੀ ਅਤੇ ਪਹਿਚਾਣ ਨੂੰ ਇਕੱਠੇ ਮਨਾਇਆ ਜਾਵੇਗਾ।

ਪੰਜਾਬ… ਸਿਰਫ਼ ਧਰਤੀ ਨਹੀਂ, ਸਾਡੀਆਂ ਜੜ੍ਹਾਂ, ਸਾਡੀ ਬੋਲੀ ਤੇ ਸਾਡੀ ਪਹਿਚਾਣ ਹੈ। ਇਸੇ ਭਾਵਨਾ ਨੂੰ ਲੈ ਕੇ ਇਹ ਕਨਕਲੇਵ ਦੁਬਈ ਵਰਗੇ ਗਲੋਬਲ ਸ਼ਹਿਰ ‘ਚ ਪੰਜਾਬੀਆਂ ਨੂੰ ਇੱਕ ਮੰਚ ‘ਤੇ ਲਿਆਉਣ ਦਾ ਯਤਨ ਹੈ — ਉਨ੍ਹਾਂ ਪੰਜਾਬੀਆਂ ਲਈ ਜੋ ਦੇਸ਼ ਤੋਂ ਦੂਰ ਰਹਿੰਦੇ ਹੋਏ ਵੀ ਆਪਣੀ ਮਿੱਟੀ ਨਾਲ ਜੁੜੇ ਹੋਏ ਹਨ।

ਦੁਬਈ ਅੱਜ ਪੰਜਾਬੀ ਡਾਇਸਪੋਰਾ ਦਾ ਵੱਡਾ ਕੇਂਦਰ ਹੈ। ਇੱਥੇ ਵੱਸਦੇ ਲੱਖਾਂ ਪੰਜਾਬੀ ਆਪਣੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨੂੰ ਜਿਉਂਦੇ ਰੱਖਣ ਲਈ ਲਗਾਤਾਰ ਯਤਨਸ਼ੀਲ ਹਨ। Punjab Heritage Conclave ਇਸੇ ਜਜ਼ਬੇ ਨੂੰ ਅੱਗੇ ਵਧਾਉਂਦਾ ਹੋਇਆ ਪੰਜਾਬੀ ਸੱਭਿਆਚਾਰ, ਕਲਾ ਅਤੇ ਵਿਰਾਸਤ ਨੂੰ ਮਨਾਉਣ ਦਾ ਮੌਕਾ ਦੇਵੇਗਾ।

ਆਯੋਜਕਾਂ ਦਾ ਸੁਨੇਹਾ ਸਾਫ਼ ਹੈ: “17 ਅਕਤੂਬਰ 2026 ਨੂੰ ਦੁਬਈ ਵਿਖੇ ਹੋਵੇਗਾ Punjab Heritage Conclave। ਆਓ, ਇਕੱਠੇ ਹੋਈਏ… ਆਪਣੀ ਵਿਰਾਸਤ ਨੂੰ ਮਨਾਈਏ।”

ਪੰਜਾਬ ਤੋਂ ਦੂਰ ਰਹਿੰਦੇ ਪੰਜਾਬੀਆਂ ਲਈ ਇਹ ਸਮਾਗਮ ਆਪਣੀਆਂ ਜੜ੍ਹਾਂ ਨਾਲ ਮੁੜ ਜੁੜਨ ਦਾ ਸੁਨਹਿਰਾ ਮੌਕਾ ਹੈ। ਦੁਬਈ ‘ਚ ਪੰਜਾਬੀ ਭਾਈਚਾਰੇ ‘ਚ ਇਸ ਕਨਕਲੇਵ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।