
ਲਾਹੌਰ ਜਾਣਾ ਹੈ ਜਾਂ ਨਹੀਂ? ਮਾਨ ਦੇ ਸੱਦੇ ’ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ — ‘ਰਾਸ਼ਟਰੀ ਨੀਤੀ ਦੀ ਪਾਲਣਾ ਸਭ ਨੂੰ ਕਰਨੀ ਪਵੇਗੀ’
ਮਾਨ ਨੇ ਲਾਹੌਰ ਸੰਮੇਲਨ ਲਈ ਕੇਂਦਰ ਤੋਂ ਮਨਜ਼ੂਰੀ ਮੰਗੀ ਹੈ; ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ਾਂ ਬਾਰੇ ਰਾਸ਼ਟਰੀ ਨੀਤੀ ਦੀ ਪਾਲਣਾ ਸਭ ਨੂੰ ਕਰਨੀ ਪਵੇਗੀ।
897 stories

ਮਾਨ ਨੇ ਲਾਹੌਰ ਸੰਮੇਲਨ ਲਈ ਕੇਂਦਰ ਤੋਂ ਮਨਜ਼ੂਰੀ ਮੰਗੀ ਹੈ; ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ਾਂ ਬਾਰੇ ਰਾਸ਼ਟਰੀ ਨੀਤੀ ਦੀ ਪਾਲਣਾ ਸਭ ਨੂੰ ਕਰਨੀ ਪਵੇਗੀ।

ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ‘ਆਪ’ ਦੀ ਦੂਜੀ ਉਮੀਦਵਾਰ ਸੂਚੀ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਕਾਹਲੀ ’ਚ ਨਹੀਂ, ਹਰ ਹਲਕੇ ਦੀ ਧਿਆਨ ਨਾਲ ਜਾਂਚ ਕਰ ਰਹੀ ਹੈ।

ਦੂਜੇ ਦਿਨ ਸਾਈਕਲ ਯਾਤਰਾ ਲੁਧਿਆਣਾ ਪਹੁੰਚੀ; ਵਾਰਿੰਗ ਲਗਾਤਾਰ ਦੂਜੇ ਦਿਨ ਗ਼ੈਰ-ਹਾਜ਼ਰ ਰਹੇ, ਜਦੋਂ ਕਿ ਸਮਰਾਲਾ ’ਚ ਚੰਨੀ ਨੇ ਕਾਂਗਰਸ-ਆਪ ਗੱਠਜੋੜ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।

ਦਿੱਲੀ ’ਚ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ — ਦਿੱਲੀ ਦੇ ਪ੍ਰਦੂਸ਼ਣ ਲਈ ਸਿਰਫ਼ ਪੰਜਾਬ ਨੂੰ ਦੋਸ਼ੀ ਠਹਿਰਾਉਣਾ ਬੰਦ ਕਰੋ, ਹਰਿਆਣਾ-ਯੂਪੀ ’ਤੇ ਵੀ ਸਵਾਲ ਉੱਠਣੇ ਚਾਹੀਦੇ ਹਨ।

ਅੰਮ੍ਰਿਤਸਰ ਦੀ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਨੂੰ ਦਾਦੀ ਚਰਨ ਕੌਰ ਦੇ ਅੰਤਿਮ ਸਸਕਾਰ ਲਈ ਇੱਕ ਦਿਨ ਦੀ ਪੈਰੋਲ ਦਿੱਤੀ — ਤਿੰਨ ਸਾਲ ਮਗਰੋਂ ਉਹ ਪੰਜਾਬ ਪਰਤੇਗਾ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਲੰਧਰ ’ਚ ਜਨ ਸਭਾ ’ਚ ਐਲਾਨ ਕੀਤਾ ਕਿ ਭਾਜਪਾ 2027 ਚੋਣਾਂ ਲਈ ਉਮੀਦਵਾਰ ਸੂਚੀ ਜਲਦ ਜਾਰੀ ਕਰੇਗੀ — ਤਾਰੀਖ਼ ਨਹੀਂ ਦੱਸੀ; ਮਾਨ ਸਰਕਾਰ ’ਤੇ ਕਾਨੂੰਨ-ਵਿਵਸਥਾ ਤੇ ਨਸ਼ਿਆਂ ਨੂੰ ਲੈ ਕੇ ਤਿੱਖਾ ਹਮਲਾ।

ਸੰਘ ਦੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ ਦੀ ਅਗਵਾਈ ’ਚ ਅੱਜ ਚੰਡੀਗੜ੍ਹ ’ਚ ਚਾਰ ਘੰਟੇ ਦੀ ਬੈਠਕ — 2027 ਚੋਣਾਂ ਤੋਂ ਪਹਿਲਾਂ ਜ਼ਮੀਨੀ ਹਾਲਾਤ ਤੇ ਗੱਠਜੋੜ ’ਤੇ ਮੰਥਨ।

ਖਰੜ ਤੋਂ ਟਿਕਟ ਨਾ ਮਿਲਣ ’ਤੇ ਅਨਮੋਲ ਗਗਨ ਮਾਨ ਨੇ ਫੇਸਬੁੱਕ ਪੋਸਟ ’ਚ ਸਾਫ਼ ਕੀਤਾ — ਚੋਣ ਨਾ ਲੜਨ ਦਾ ਫ਼ੈਸਲਾ ਉਨ੍ਹਾਂ ਦਾ ਆਪਣਾ ਹੈ, ਜਿਸ ਬਾਰੇ ਉਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਨੂੰ ਦੱਸ ਦਿੱਤਾ ਸੀ।

ਭਾਜਪਾ ਦੀ ‘ਸਮਰਸਤਾ ਸੰਕਲਪ ਯਾਤਰਾ’ 18 ਨਵੰਬਰ ਨੂੰ ਜਲੰਧਰ ਤੋਂ ਰਵਾਨਾ ਹੋਵੇਗੀ ਤੇ 3 ਦਸੰਬਰ ਨੂੰ ਵਾਰਾਣਸੀ ’ਚ ਸਮਾਪਤ ਹੋਵੇਗੀ। ਕੌਮੀ ਪ੍ਰਧਾਨ ਨਿਤਿਨ ਨਬੀਨ ਯਾਤਰਾ ਨੂੰ ਹਰੀ ਝੰਡੀ ਦੇਣਗੇ।

ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਸੁਖਦੀਪ ਸਿੰਘ ਛੀਣਾ ਨੇ ‘ਆਪ’ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਪੰਜਾਬ ਪ੍ਰਧਾਨ ਅਮਨ ਅਰੋੜਾ ਨੂੰ ਸੌਂਪਿਆ ਗਿਆ ਹੈ।