
ਤਾਜ਼ਾ ਖ਼ਬਰਾਂ
4 stories

ਪੰਜਾਬ-ਹਰਿਆਣਾ ਹਾਈਕੋਰਟ ਨੇ ਕੇਂਦਰ ਦੀ ਮਨਾਹੀ ਨੂੰ ਰੱਦ ਕਰਦਿਆਂ ਪੰਜਾਬ ਸਰਕਾਰ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਜਸਟਿਸ ਤ੍ਰਿਭੁਵਨ ਦਹੀਆ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਬਿਨਾ ਕਾਰਨ ਦੱਸੇ ਮਨਾਹੀ ਲਾਈ ਸੀ। ਮੁੱਖ ਮੰਤਰੀ ਭਗਵੰਤ ਮਾਨ ਹੁਣ ਫਰਾਂਸ ਜਾ ਸਕਣਗੇ।

ਖੱਟਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਮਾਨ ਨੇ ਦੱਸਿਆ — ਪੈਰਿਸ ਦੇ ਫੂਡ ਫੈਸਟੀਵਲ ਅਤੇ ਜਾਪਾਨ ਦੇ ਹਾਕੀ ਮੁਕਾਬਲਿਆਂ ਦੋਹਾਂ ਦਾ ਸੱਦਾ ਸੀ, ਪਰ ਮਨਜ਼ੂਰੀ ਨਹੀਂ ਮਿਲੀ; ਕਿਹਾ ਸ਼ੁੱਕਰਵਾਰ ਨੂੰ ਅਦਾਲਤ ਤੋਂ ਉਮੀਦ।

ਕੇਂਦਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਫਰਾਂਸ ਦੌਰੇ ਨੂੰ ਰਾਜਨੀਤਿਕ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ — ਪੰਜਾਬ ਸਰਕਾਰ ਹਾਈਕੋਰਟ ਪਹੁੰਚੀ। 15-21 ਅਕਤੂਬਰ ਦਾ ਵਪਾਰਕ ਦੌਰਾ SIAL ਪੈਰਿਸ ਪ੍ਰਦਰਸ਼ਨੀ ਲਈ ਸੀ; ਜਸਟਿਸ ਦਹੀਆ ਨੇ ਕੇਂਦਰ ਤੋਂ ਜਵਾਬ ਮੰਗਿਆ।