
ਪੀਸੀਐਸ ਨਤੀਜਿਆਂ ’ਤੇ ਸਿਆਸੀ ਤੂਫ਼ਾਨ! ਭਾਜਪਾ ਤੋਂ ਬਾਅਦ ਹੁਣ ਕਾਂਗਰਸ-ਅਕਾਲੀ ਦਲ ਵੀ ਮੈਦਾਨ ’ਚ — ਉਮੀਦਵਾਰਾਂ ਦਾ ਪਟਿਆਲਾ ’ਚ ਰੋਸ, ਸੀਬੀਆਈ ਜਾਂਚ ਦੀ ਮੰਗ
ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ 4 ਨਵੰਬਰ ਨੂੰ ਐਲਾਨੇ ਪੀਸੀਐਸ ਮੇਨਜ਼ ਨਤੀਜਿਆਂ ’ਤੇ ਵਿਵਾਦ ਹੋਰ ਤਿੱਖਾ ਹੋ ਗਿਆ ਹੈ। ਭਾਜਪਾ ਤੋਂ ਬਾਅਦ ਹੁਣ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਸਰਕਾਰ ’ਤੇ ਹਮਲਾਵਰ ਹਨ, ਜਦਕਿ ਉਮੀਦਵਾਰਾਂ ਨੇ ਪਟਿਆਲਾ ’ਚ ਰੋਸ ਪ੍ਰਦਰਸ਼ਨ ਕਰ ਕੇ ਨਤੀਜੇ ਰੱਦ ਕਰਨ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।








