
ਰਾਜਪੁਰਾ ਨੇੜੇ ਕਰਮਭੂਮੀ ਐਕਸਪ੍ਰੈੱਸ ’ਚ ਭਿਆਨਕ ਅੱਗ! 4 ਡੱਬੇ ਸੜੇ, 1,500 ਯਾਤਰੀ ਵਾਲ-ਵਾਲ ਬਚੇ
ਰਾਜਪੁਰਾ ਨੇੜੇ ਸਰਾਏ ਬੰਜਾਰਾ ਕੋਲ ਕਰਮਭੂਮੀ ਐਕਸਪ੍ਰੈੱਸ ਦੇ 4 ਡੱਬਿਆਂ ’ਚ ਅੱਗ ਲੱਗ ਗਈ; 3 ਡੱਬੇ ਬੁਰੀ ਤਰ੍ਹਾਂ ਸੜੇ, 1,500 ਤੋਂ ਵੱਧ ਯਾਤਰੀ ਸੁਰੱਖਿਅਤ — ਕੋਈ ਜਾਨੀ ਨੁਕਸਾਨ ਨਹੀਂ, ਜਾਂਚ ਦੇ ਹੁਕਮ।
757 stories

ਰਾਜਪੁਰਾ ਨੇੜੇ ਸਰਾਏ ਬੰਜਾਰਾ ਕੋਲ ਕਰਮਭੂਮੀ ਐਕਸਪ੍ਰੈੱਸ ਦੇ 4 ਡੱਬਿਆਂ ’ਚ ਅੱਗ ਲੱਗ ਗਈ; 3 ਡੱਬੇ ਬੁਰੀ ਤਰ੍ਹਾਂ ਸੜੇ, 1,500 ਤੋਂ ਵੱਧ ਯਾਤਰੀ ਸੁਰੱਖਿਅਤ — ਕੋਈ ਜਾਨੀ ਨੁਕਸਾਨ ਨਹੀਂ, ਜਾਂਚ ਦੇ ਹੁਕਮ।

ਐਕਸ਼ਨ ਕਮੇਟੀ ਮੁਤਾਬਕ ਪਰਵਿੰਦਰ ਸਿੰਘ ਝੋਟੇ ਦਾ ਅੰਤਿਮ ਸਸਕਾਰ ਕੱਲ੍ਹ 7 ਨਵੰਬਰ ਨੂੰ ਉਨ੍ਹਾਂ ਦੇ ਆਪਣੇ ਖੇਤਾਂ ਵਿੱਚ ਹੋਵੇਗਾ। ਪੀਜੀਆਈ ਚੰਡੀਗੜ੍ਹ ਵਿੱਚ ਪੋਸਟਮਾਰਟਮ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪੀ ਜਾਵੇਗੀ।

ਮਾਨਸਾ ਦੇ ਐਸਐਸਪੀ ਦੀ ਬਦਲੀ ਦੀ ਮੰਗ ’ਤੇ ਅੜੇ ਭੀਮ ਸਿੰਘ ਨੇ ਚੰਡੀਗੜ੍ਹ ਪੀਜੀਆਈ ਦੇ ਗੇਟ ਨੰਬਰ 1 ਬਾਹਰ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮਾਨਸਾ ’ਚ ਕਿਸਾਨ ਜਥੇਬੰਦੀਆਂ ਨੇ ਵੀ ਧਰਨਾ ਦਿੱਤਾ।

23 ਦਿਨਾਂ ਦੇ ਗਤਿਰੋਧ ਮਗਰੋਂ ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ ਵੀਰਵਾਰ ਅੱਧੀ ਰਾਤ ਤੋਂ ਪਹਿਲਾਂ ਮਾਨਸਾ ਤੋਂ PGI ਚੰਡੀਗੜ੍ਹ ਭੇਜੀ ਗਈ। ਇਸ ਤੋਂ ਪਹਿਲਾਂ ਮਾਨਸਾ ਅਦਾਲਤ ਨੇ ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ ਦੀ ਤੁਰੰਤ ਰਿਹਾਈ ਦਾ ਹੁਕਮ ਦਿੱਤਾ — ਅੱਜ ਪੋਸਟਮਾਰਟਮ ਤੇ ਫਿਰ ਅੰਤਿਮ ਸਸਕਾਰ ਹੋਵੇਗਾ।

‘ਆਪ’ ਵਿਧਾਇਕ ਜਰਨੈਲ ਸਿੰਘ ਨੇ ਦਿੱਲੀ ਤੋਂ ਮੋਹਾਲੀ ਤੱਕ AQI ਨਾਪਦਾ ਵੀਡੀਓ ਸਾਂਝਾ ਕੀਤਾ — ਦਿੱਲੀ 470, ਮੋਹਾਲੀ 450 ਦਾ ਦਾਅਵਾ। ਭਾਜਪਾ ਨੇ ਡਿਵਾਈਸ ’ਤੇ 2025 ਦੀ ਤਰੀਕ ਦਿਖਾ ਕੇ ਵੀਡੀਓ ਨੂੰ ਪੁਰਾਣਾ ਕਰਾਰ ਦਿੱਤਾ।

ਪੰਜਾਬ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਦੇ ਦਾਅਵੇਦਾਰਾਂ ਦੀ ਜਿੱਤਣਯੋਗਤਾ ਪਰਖਣ C-Voter ਤੋਂ ਨਵਾਂ ਸਰਵੇ ਸ਼ੁਰੂ ਕੀਤਾ ਹੈ — 117 ਹਲਕਿਆਂ ’ਚ 20,000 ਤੋਂ ਵੱਧ ਲੋਕਾਂ ਦੀ ਰਾਇ ਲਈ ਜਾ ਰਹੀ ਹੈ।

ਮੋਗਾ ਤੋਂ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਦਾਅਵਾ ਕੀਤਾ ਹੈ ਕਿ 42 ਘੰਟੇ ਦੇ ED ਛਾਪੇ ਦੌਰਾਨ ਉਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਹੋਣ ਬਦਲੇ ਮੰਤਰੀ ਦਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਗਈ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ।

ਵੀਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਮੁਲਾਜ਼ਮਾਂ ਦੀ ਮਹਾਂ ਹੜਤਾਲ ਨਾਲ ਦਫ਼ਤਰ, ਸਕੂਲ ਤੇ ਸਰਕਾਰੀ ਹਸਪਤਾਲਾਂ ਦੀਆਂ ਓਪੀਡੀ ਠੱਪ ਹੋ ਗਈਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਜ਼ਮ ਜਥੇਬੰਦੀਆਂ ਨਾਲ ਤੈਅ ਮੀਟਿੰਗ ਤੋਂ ਘੰਟੇ ਪਹਿਲਾਂ ਮਿਲਣ ਤੋਂ ਇਨਕਾਰ ਕਰ ਦਿੱਤਾ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ SBS ਨਗਰ ਵਿੱਚ ਮੈਡੀਕਲ ਕਾਲਜ ਤੇ ਟੀਚਿੰਗ ਹਸਪਤਾਲ ਲਈ LoI ਜਾਰੀ ਹੋ ਗਿਆ ਹੈ; ₹160 ਕਰੋੜ ਦੇ PPP ਪ੍ਰਾਜੈਕਟ ਤਹਿਤ 150 ਬੈੱਡਾਂ ਵਾਲਾ ਜ਼ਿਲ੍ਹਾ ਹਸਪਤਾਲ 220 ਬੈੱਡਾਂ ਦਾ ਟੀਚਿੰਗ ਹਸਪਤਾਲ ਬਣੇਗਾ।

ਪੰਜਾਬ ਸਰਕਾਰ ਨੇ ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹੇ 1,000 ਕਾਲਜ ਵਿਦਿਆਰਥੀਆਂ ਨੂੰ ਬਿਲਕੁਲ ਮੁਫ਼ਤ ਔਨਲਾਈਨ ਕੋਚਿੰਗ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਕਾਲਜਾਂ ਦੇ 750 ਤੇ ਨਿੱਜੀ ਕਾਲਜਾਂ ਦੇ 250 ਵਿਦਿਆਰਥੀਆਂ ਨੂੰ ਲਾਈਵ ਕਲਾਸਾਂ, ਟੈਸਟ ਸੀਰੀਜ਼ ਤੇ ਮੈਂਟਰਸ਼ਿਪ ਮਿਲੇਗੀ।