
‘ਵੱਡੇ ਤਸਕਰ ਤੇ ਫੈਕਟਰੀਆਂ ਅਛੂਤ ਕਿਉਂ?’ ਗੁਰਦਾਸਪੁਰ ’ਚ ਹਰਸਿਮਰਤ ਦਾ ਮਾਨ ’ਤੇ ਤਿੱਖਾ ਹਮਲਾ — 5 ਲੱਖ ਮੌਤਾਂ ਦਾ ਦਾਅਵਾ
ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਗੁਰਦਾਸਪੁਰ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਪਿਛਲੇ ਪੰਜ ਸਾਲਾਂ ’ਚ ਕਿਹੜੇ ਵੱਡੇ ਨਸ਼ਾ ਤਸਕਰ ਫੜੇ ਗਏ ਤੇ ਕਿਹੜੀ ਚਿੱਟੇ ਦੀ ਫੈਕਟਰੀ ਫੜੀ ਗਈ। ਉਨ੍ਹਾਂ ਨਸ਼ੇ ਕਾਰਨ ਮੌਤਾਂ ਦਾ ਅੰਕੜਾ ਪੰਜ ਲੱਖ ਤੋਂ ਪਾਰ ਹੋਣ ਦਾ ਦਾਅਵਾ ਕੀਤਾ।








