
‘ਰਾਜਨੀਤੀ ’ਚ ਕੁਝ ਵੀ ਹੋ ਸਕਦਾ ਹੈ!’ — ਕੈਪਟਨ ਅਮਰਿੰਦਰ ਦੀ ਕਾਂਗਰਸ ਵਾਪਸੀ ’ਤੇ ਸਚਿਨ ਪਾਇਲਟ ਦਾ ਵੱਡਾ ਬਿਆਨ
ਸਚਿਨ ਪਾਇਲਟ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਾਪਸੀ ਬਾਰੇ ਕਿਹਾ — ‘ਰਾਜਨੀਤੀ ’ਚ ਕੁਝ ਵੀ ਹੋ ਸਕਦਾ ਹੈ’। ਕੈਪਟਨ-ਭਾਜਪਾ ਤਣਾਅ ਤੋਂ ਬਾਅਦ ਚਰਚਾਵਾਂ ਤੇਜ਼।
899 stories

ਸਚਿਨ ਪਾਇਲਟ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਾਪਸੀ ਬਾਰੇ ਕਿਹਾ — ‘ਰਾਜਨੀਤੀ ’ਚ ਕੁਝ ਵੀ ਹੋ ਸਕਦਾ ਹੈ’। ਕੈਪਟਨ-ਭਾਜਪਾ ਤਣਾਅ ਤੋਂ ਬਾਅਦ ਚਰਚਾਵਾਂ ਤੇਜ਼।

ਕਮਾਨ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪਹੁੰਚੇ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਨਸ਼ਾ, ਬੇਰੁਜ਼ਗਾਰੀ ਤੇ ਕਿਸਾਨਾਂ ਦੀ ਹਾਲਤ ’ਤੇ ਮਾਨ ਸਰਕਾਰ ਨੂੰ ਘੇਰਿਆ; ਬੋਲੇ — ਕਾਂਗਰਸ ਆਗਾਮੀ ਚੋਣਾਂ ’ਚ ਸਰਕਾਰ ਬਣਾਏਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਆਮ ਆਦਮੀ ਕਲੀਨਿਕ ਬੰਦ ਕਰਵਾਉਣਾ ਚਾਹੁੰਦੀ ਹੈ; ਚਿਤਾਵਨੀ ਦਿੱਤੀ ਕਿ ਸਰਕਾਰ ਬਦਲੀ ਤਾਂ ਔਰਤਾਂ ਦੀ ਮੁਫ਼ਤ ਬੱਸ ਸੇਵਾ ਤੇ ਵਿੱਤੀ ਸਹਾਇਤਾ ਵਰਗੀਆਂ ਯੋਜਨਾਵਾਂ ਖ਼ਤਰੇ 'ਚ ਪੈ ਸਕਦੀਆਂ ਹਨ।

ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਕਾਂਗਰਸ ਪ੍ਰਧਾਨ ਖੜਗੇ ’ਤੇ ਚੋਣ ਸੂਚੀਆਂ ਨੂੰ ਲੈ ਕੇ ਝੂਠ ਫੈਲਾਉਣ ਦਾ ਦੋਸ਼ ਲਾਇਆ; 13.39 ਕਰੋੜ ਨਾਵਾਂ ਦੀ ਵੰਡ ਦਿੱਤੀ ਅਤੇ 2029 ਦੀ ਭਵਿੱਖਬਾਣੀ ਕੀਤੀ।

ਮਾਨਸਾ ’ਚ ਕਤਲ ਕੀਤੇ ਗਏ ਨਸ਼ਾ-ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਸਰਕਾਰੀ ਮੁਆਵਜ਼ਾ ਲੈਣ ਤੋਂ ਇਨਕਾਰ ਕਰਦਿਆਂ SSP, DSP ਅਤੇ SHO ਨੂੰ ਬਰਖ਼ਾਸਤ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਝੋਟੇ ਦੀ ਹੱਤਿਆ 'ਤੇ 15 ਅਕਤੂਬਰ ਨੂੰ ਪੰਜਾਬ ਬੰਦ — SGPC ਦੇ ਅਦਾਰੇ ਬੰਦ, ਅਕਾਲੀ ਦਲ-ਭਾਜਪਾ-ਕਾਂਗਰਸ ਅਤੇ ਕਿਸਾਨ ਜਥੇਬੰਦੀਆਂ ਦਾ ਸਮਰਥਨ, ਮਾਨਸਾ ਦੇ ਰਾਹ ਬੈਰੀਕੇਡ, ਚੰਡੀਗੜ੍ਹ 'ਚ ਵਕੀਲਾਂ ਦਾ ਨੋ-ਵਰਕ ਡੇ।

11ਵੀਂ ਬਰਸੀ ਮੌਕੇ ਦਰਬਾਰ-ਏ-ਖ਼ਾਲਸਾ ਸਮੇਤ ਸਿੱਖ ਜਥੇਬੰਦੀਆਂ ਨੇ ਕੋਟਕਪੂਰਾ 'ਚ 'ਲਾਹਨਤ ਦਿਵਸ' ਮਨਾ ਕੇ ਮੁੱਖ ਮੰਤਰੀ ਮਾਨ ਨੂੰ 10 ਪੰਨਿਆਂ ਦਾ 'ਸ਼ਰਮ ਪੱਤਰ' ਸੌਂਪਿਆ — ਸਰਕਾਰ 'ਤੇ ਮੁੱਦਾ ਭੁੱਲਣ ਅਤੇ ਡੇਰਾ ਮੁਖੀ 'ਤੇ ਕਾਰਵਾਈ ਟਾਲਣ ਦੇ ਦੋਸ਼।

ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦਿੱਲੀ ’ਚ ਪ੍ਰੈੱਸ ਕਾਨਫਰੰਸ ਕਰਕੇ ਪਰਮਿੰਦਰ ਝੋਟਾ ਕਤਲ ਕੇਸ ਦੀ CBI ਜਾਂਚ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕੀਤੀ।

ਮਾਨਸਾ ’ਚ ਨਸ਼ਾ-ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੇ ਕਤਲ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ ਖੁੱਲ੍ਹ ਕੇ ਬਿਆਨ ਦਿੱਤਾ — ਸਖ਼ਤ ਕਾਰਵਾਈ, ਨਿਰਪੱਖ ਜਾਂਚ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ।

ਈਡੀ ਨੇ 12 ਅਕਤੂਬਰ ਦੇ ਪੱਤਰ ’ਚ SSP ਨੂੰ PCA ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ — ਅੰਮ੍ਰਿਤਸਰ ਤੇ ਬਠਿੰਡਾ ’ਚ ₹78 ਕਰੋੜ ਦੇ ਜ਼ਮੀਨ ਸੌਦਿਆਂ ’ਚ ਬਹੁਤ ਜ਼ਿਆਦਾ ਵਧੀਆਂ ਕੀਮਤਾਂ ਦਾ ਦੋਸ਼।