
ਹਾਈਕੋਰਟ ਤੋਂ ਮੰਤਰੀ ਸੰਜੀਵ ਅਰੋੜਾ ਨੂੰ ਵੱਡਾ ਝਟਕਾ! — PMLA ਕੇਸ ‘ਚ ਜ਼ਮਾਨਤ ਅਰਜ਼ੀ ਖ਼ਾਰਿਜ, ਭੋਂਡਸੀ ਜੇਲ੍ਹ ‘ਚ ਹੀ ਰਹਿਣਗੇ
ਜਸਟਿਸ ਕੁਲਦੀਪ ਟਿਵਾੜੀ ਨੇ ਖੁੱਲ੍ਹੀ ਅਦਾਲਤ 'ਚ ਫ਼ੈਸਲਾ ਸੁਣਾਇਆ — ਮੰਤਰੀ 9 ਮਈ ਤੋਂ ਹਿਰਾਸਤ 'ਚ, ₹102.5 ਕਰੋੜ ਦੇ ਮੋਬਾਈਲ ਨਿਰਯਾਤ ਕੇਸ 'ਚ ED ਜਾਂਚ ਜਾਰੀ।
899 stories

ਜਸਟਿਸ ਕੁਲਦੀਪ ਟਿਵਾੜੀ ਨੇ ਖੁੱਲ੍ਹੀ ਅਦਾਲਤ 'ਚ ਫ਼ੈਸਲਾ ਸੁਣਾਇਆ — ਮੰਤਰੀ 9 ਮਈ ਤੋਂ ਹਿਰਾਸਤ 'ਚ, ₹102.5 ਕਰੋੜ ਦੇ ਮੋਬਾਈਲ ਨਿਰਯਾਤ ਕੇਸ 'ਚ ED ਜਾਂਚ ਜਾਰੀ।

ਸੂਤਰਾਂ ਮੁਤਾਬਕ ਕੇਂਦਰ ਸਰਕਾਰ ਅਕਤੂਬਰ ਦੇ ਅਖ਼ੀਰ ਵਿੱਚ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਵਿੱਚ ਪਰਿਸੀਮਾ ਅਤੇ ਮਹਿਲਾ ਰਾਖਵਾਂਕਰਨ ਸਬੰਧੀ ਸੰਵਿਧਾਨਕ ਸੋਧ ਬਿੱਲ ਪੇਸ਼ ਹੋਣਗੇ।

‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਭਾਜਪਾ ਅਤੇ ਕਾਂਗਰਸ ਮਿਲ ਕੇ ED ਰਾਹੀਂ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ — ਕੇਂਦਰ ਪੰਜਾਬ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਦਬਾਅ ਬਣਾ ਰਿਹਾ ਹੈ।

ਭਾਜਪਾ ਬੁਲਾਰੇ ਗੌਰਵ ਭਾਟੀਆ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਤੇ ਸਹਿਯੋਗੀਆਂ ’ਤੇ ਸੁਪਰੀਮ ਕੋਰਟ ਇਲਾਕੇ ਨੂੰ ‘ਧਰਨਾ ਸਥਾਨ’ ਬਣਾਉਣ ਅਤੇ ‘ਭੀੜ ਦੇ ਦਬਾਅ’ ਨਾਲ ਨਿਆਂਪਾਲਿਕਾ ਨੂੰ ਡਰਾਉਣ ਦਾ ਇਲਜ਼ਾਮ ਲਾਇਆ — ਉੱਧਰ ਦਿੱਲੀ ’ਚ ਅੱਜ CJP ਦੇ ‘ਲਹਿਰਾ ਦੋ ਤਿਰੰਗਾ’ ਮਾਰਚ ਤੋਂ ਪਹਿਲਾਂ 30,000 ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ।

ਸਾਬਕਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੀਰਵਾਰ ਨੂੰ ਮਾਨ ਸਰਕਾਰ ’ਤੇ ਗੰਭੀਰ ਦੋਸ਼ ਲਾਏ — 2024 ਵਿੱਚ ਨਸ਼ਾ ਤਸਕਰੀ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ਨੂੰ 2025 ਵਿੱਚ ਬਹਾਲ ਕਰਕੇ ਮੁੱਖ ਦਫ਼ਤਰ ਵਿੱਚ ਅਹਿਮ ਅਹੁਦਾ ਦੇਣ ’ਤੇ ED ਜਾਂਚ ਦੀ ਮੰਗ।

ਪਹਿਲੀ ਵਾਰ ਸੂਬੇ ਦੇ ਸਾਰੇ DC, SSP, DSP ਤੇ SDM ਇੱਕੋ ਮੰਚ 'ਤੇ — 'ਯੁੱਧ ਨਸ਼ਿਆਂ ਵਿਰੁੱਧ' ਦੀ ਅੱਜ ਹੋ ਰਹੀ ਵੱਡੀ ਸਮੀਖਿਆ ਮੀਟਿੰਗ ਵਿੱਚ ਅਗਲੀ ਰਣਨੀਤੀ ਤੈਅ ਹੋਵੇਗੀ, ਪੰਨੂੰ ਨੇ ਕਿਹਾ ਮੁਹਿੰਮ ਹੋਰ ਤੇਜ਼ ਹੋਵੇਗੀ।

ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਨੇ 5-ਦਿਨਾ ਦੌਰੇ ਤੋਂ ਪਹਿਲਾਂ ਦਿੱਲੀ ’ਚ ਸਾਬਕਾ ਪ੍ਰਧਾਨ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ। ਵੜਿੰਗ ਨੇ X ’ਤੇ ‘ਸਾਰਥਕ ਚਰਚਾ’ ਦੀ ਪੁਸ਼ਟੀ ਕੀਤੀ; ਪਾਰਟੀ ਸੂਤਰਾਂ ਮੁਤਾਬਕ ਦੋਵਾਂ ਵਿਚਾਲੇ ਸਿਆਸੀ ਸਮਝੌਤਾ ਬਣਿਆ ਹੈ।

ਖੱਟਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਮਾਨ ਨੇ ਦੱਸਿਆ — ਪੈਰਿਸ ਦੇ ਫੂਡ ਫੈਸਟੀਵਲ ਅਤੇ ਜਾਪਾਨ ਦੇ ਹਾਕੀ ਮੁਕਾਬਲਿਆਂ ਦੋਹਾਂ ਦਾ ਸੱਦਾ ਸੀ, ਪਰ ਮਨਜ਼ੂਰੀ ਨਹੀਂ ਮਿਲੀ; ਕਿਹਾ ਸ਼ੁੱਕਰਵਾਰ ਨੂੰ ਅਦਾਲਤ ਤੋਂ ਉਮੀਦ।

ਹਰਿਆਣਾ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੀਆਂ ਸ਼ਿਕਾਇਤਾਂ ਵਾਲੇ 190 ਅਫ਼ਸਰਾਂ ਦੀ ਖ਼ਾਸ ਸੂਚੀ ਤਿਆਰ ਕੀਤੀ ਹੈ। ਕਲਾਸ-ਵਨ ਅਫ਼ਸਰ ਨੂੰ ਰਿਸ਼ਵਤ ਲੈਂਦਿਆਂ ਫੜਨ ਵਾਲੀ ਟੀਮ ਨੂੰ ₹1 ਲੱਖ ਤੱਕ ਦਾ ਇਨਾਮ ਮਿਲੇਗਾ।

ਨਸ਼ੇ ਦੇ ਮੁੱਦੇ ’ਤੇ ‘ਆਪ’ ਨੇ ਰਾਹੁਲ ਗਾਂਧੀ ’ਤੇ ਪਲਟਵਾਰ ਕੀਤਾ — X ’ਤੇ ਪੋਸਟ ਕਰਕੇ ਕਿਹਾ, ਪਹਿਲਾਂ ਆਪਣੀ ਪਾਰਟੀ ਸੰਭਾਲੋ; ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ’ਤੇ ਨਸ਼ਾ ਤਸਕਰਾਂ ਦਾ ਸਾਥ ਦੇਣ ਦਾ ਗੰਭੀਰ ਦੋਸ਼।