
ਤਾਜ਼ਾ ਖ਼ਬਰਾਂ
4 stories

ਅਕਾਲ ਤਖ਼ਤ ਦੀ ਮਾਹਰ ਕਮੇਟੀ ਨੇ 14 ਨਵੰਬਰ ਦੀ ਮੀਟਿੰਗ ਮਗਰੋਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਦੋ ਸਵਾਲਾਂ 'ਤੇ ਸਾਫ਼ 'ਹਾਂ ਜਾਂ ਨਾਂ' 'ਚ ਜਵਾਬ ਮੰਗਿਆ ਹੈ — 29 ਜੂਨ ਦੇ ਆਦੇਸ਼ਾਂ 'ਤੇ ਕੀ ਕਦਮ ਚੁੱਕੇ ਅਤੇ ਕਾਨੂੰਨ 'ਤੇ ਰੋਕ ਦਾ ਕੋਈ ਹੁਕਮ ਜਾਰੀ ਹੋਇਆ ਜਾਂ ਨਹੀਂ। 18 ਨਵੰਬਰ ਦੀ ਮੀਟਿੰਗ ਤੋਂ ਪਹਿਲਾਂ ਸਪੱਸ਼ਟਤਾ ਜ਼ਰੂਰੀ ਦੱਸੀ ਗਈ ਹੈ।

ਸਰਕਾਰੀ ਤਾਲਮੇਲ ਕਮੇਟੀ 18 ਨਵੰਬਰ ਨੂੰ ਅੰਮ੍ਰਿਤਸਰ 'ਚ ਅਕਾਲ ਤਖ਼ਤ ਦੀ ਕਮੇਟੀ ਨੂੰ ਮਿਲੇਗੀ — ਬੇਅਦਬੀ ਕਾਨੂੰਨ 'ਤੇ ਸਹਿਮਤੀ ਦੀ ਕੋਸ਼ਿਸ਼।

ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਈ ਮੀਟਿੰਗ ਵਿੱਚ ਅਕਾਲ ਤਖ਼ਤ ਦੀ ਮਾਹਿਰ ਕਮੇਟੀ ਨੇ ਸਾਫ਼ ਕਰ ਦਿੱਤਾ — ਗੱਲਬਾਤ ਤੋਂ ਪਹਿਲਾਂ ਸਰਕਾਰ ਸਤਿਕਾਰ (ਸੋਧ) ਕਾਨੂੰਨ ਦੇ ਅਮਲ ’ਤੇ ਪੂਰੀ ਰੋਕ ਲਾਵੇ ਅਤੇ 29 ਜੂਨ ਦੇ ਨਿਰਦੇਸ਼ਾਂ ’ਤੇ ਕਾਰਵਾਈ ਦਾ ਵੇਰਵਾ ਦੇਵੇ।