4 ਸਾਲ ਤੋਂ ਕਾਰਜਕਾਰੀ DGP ‘ਤੇ ਪੰਜਾਬ ਸਰਕਾਰ: ਹਾਈ ਕੋਰਟ ਨੇ ਕਿਹਾ — ਜਲਦੀ ਲਗਾਓ ਪੱਕਾ ਪੁਲਿਸ ਮੁਖੀ
ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੱਕਾ DGP ਲਾਉਣ ਦੇ ਹੁਕਮ ਦਿੱਤੇ; 13 ਅਕਤੂਬਰ ਤੱਕ ਮੁੱਖ ਸਕੱਤਰ ਤੋਂ ਪਾਲਣਾ ਹਲਫ਼ਨਾਮਾ ਮੰਗਿਆ।
ਪੰਜਾਬ ਤੋਂ, ਪੰਜਾਬ ਲਈ
ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੱਕਾ DGP ਲਾਉਣ ਦੇ ਹੁਕਮ ਦਿੱਤੇ; 13 ਅਕਤੂਬਰ ਤੱਕ ਮੁੱਖ ਸਕੱਤਰ ਤੋਂ ਪਾਲਣਾ ਹਲਫ਼ਨਾਮਾ ਮੰਗਿਆ।
ਝੋਨੇ ਦੀ ਕਟਾਈ ਸ਼ੁਰੂ ਹੁੰਦਿਆਂ ਹੀ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 52 ਘਟਨਾਵਾਂ ਦਰਜ; 16 ਦੀ ਪੁਸ਼ਟੀ, ਸਿਰਫ਼ 1 FIR ਅਤੇ 55 ਹਜ਼ਾਰ ਦਾ ਜੁਰਮਾਨਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਅਕਤੂਬਰ ਨੂੰ ਦਿੱਲੀ ਵਿੱਚ ਹਰਿਆਣਾ ਦੇ 48 ਭਾਜਪਾ ਵਿਧਾਇਕਾਂ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸੂਬਾ ਪ੍ਰਧਾਨ ਅਰਚਨਾ ਗੁਪਤਾ ਨਾਲ ਮਿਲਣਗੇ। ਬੈਠਕ ਵਿੱਚ ਪੰਜਾਬ ਚੋਣਾਂ ਦੀ ਤਿਆਰੀ ਅਤੇ ਐਸਆਈਆਰ ਮੁੱਦੇ ‘ਤੇ ਰਣਨੀਤੀ ਚਰਚਾ ਸੰਭਵ।
ਲਗਭਗ ਨੌਂ ਸਾਲ ਦੀ ਕੈਦ ਤੋਂ ਬਾਅਦ ਬ੍ਰਿਟਿਸ਼ ਸਿੱਖ ਜਗਤਾਰ ਸਿੰਘ ‘ਜੱਗੀ’ ਜੌਹਲ ਤਿਹਾੜ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾ — ਦਿੱਲੀ ਹਾਈ ਕੋਰਟ ਨੇ 18 ਸਤੰਬਰ ਨੂੰ ਐਨ.ਆਈ.ਏ. ਦੇ ਸੱਤਾਂ ਕੇਸਾਂ ਵਿੱਚ ਜ਼ਮਾਨਤ ਦਿੱਤੀ ਸੀ, ਪਰ ਰਿਹਾਈ ਲਈ ਪਰਿਵਾਰ ਨੂੰ ਅਦਾਲਤ ਵਿੱਚ ਅਪੀਲ ਕਰਨੀ ਪਈ।
ਮੁੱਖ ਮੰਤਰੀ ਭਗਵੰਤ ਮਾਨ ਨੇ ਗੋਇੰਦਵਾਲ ਸਾਹਿਬ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਦੂਜੀ ਕਿਸ਼ਤ ਜਾਰੀ ਕੀਤੀ — 36.87 ਲੱਖ ਔਰਤਾਂ ਦੇ ਖਾਤਿਆਂ ਵਿੱਚ 1,262.54 ਕਰੋੜ ਰੁਪਏ ਭੇਜੇ ਗਏ।
ਸ਼੍ਰੋਮਣੀ ਅਕਾਲੀ ਦਲ ਨੇ 2027 ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੀਸ਼ਾਪੱਤਰ 1 ਨਵੰਬਰ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ 6 ਅਕਤੂਬਰ ਤੋਂ ਡੋਰ-ਟੂ-ਡੋਰ ਮੁਹਿੰਮ ਅਤੇ 10 ਨਵੰਬਰ ਤੋਂ ਬੱਸ ਯਾਤਰਾ ਸ਼ੁਰੂ ਹੋਵੇਗੀ।
INDIA ਗੱਠਜੋੜ ਨੇ CEC ਗਿਆਨੇਸ਼ ਕੁਮਾਰ ਖ਼ਿਲਾਫ਼ ਮਹਾਭਿਯੋਗ ਦਾ ਵਿਚਾਰ ਛੱਡ ਕੇ SIR ਤੇ ਚੋਣ ਧਾਂਦਲੀਆਂ ਖ਼ਿਲਾਫ਼ ਸੜਕਾਂ ‘ਤੇ ਲੜਾਈ ਦਾ ਫੈਸਲਾ ਕੀਤਾ; ਨਿਸ਼ਾਨੇ ‘ਤੇ ECINet।
ਇੱਕ ਰਾਸ਼ਟਰ, ਇੱਕ ਚੋਣ ਬਿੱਲਾਂ ਦੀ ਜਾਂਚ ਕਰ ਰਹੀ ਸੰਯੁਕਤ ਸੰਸਦੀ ਕਮੇਟੀ 6 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਜੱਜਾਂ ਨਾਲ ਗੈਰ-ਰਸਮੀ ਚਰਚਾ ਕਰਨਾ ਚਾਹੁੰਦੀ ਸੀ। ਕਪਿਲ ਸਿਬਲ ਨੇ ਇਸ ਨੂੰ ਸੰਵਿਧਾਨ ਦੇ ਇਤਿਹਾਸ ਵਿੱਚ ਕਦੇ ਨਾ ਵਾਪਰਿਆ ਦੱਸਦਿਆਂ ਅਸੰਵਿਧਾਨਕ ਕਰਾਰ ਦਿੱਤਾ, ਅਤੇ ਬਾਅਦ ਵਿੱਚ ਸੁਪਰੀਮ ਕੋਰਟ ਦੇ ਸੂਤਰਾਂ ਨੇ ਸਾਫ਼ ਕਰ ਦਿੱਤਾ ਕਿ ਜੱਜ ਕਮੇਟੀ ਨਾਲ ਨਹੀਂ ਮਿਲਣਗੇ।
CM ਭਗਵੰਤ ਮਾਨ ਨੇ ਖਡੂਰ ਸਾਹਿਬ ਵਿੱਚ ਕਾਂਗਰਸ ‘ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਨਵਾਂ ਪ੍ਰਧਾਨ ਵੀ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਇੱਕਜੁੱਟ ਨਹੀਂ ਕਰ ਸਕੇਗਾ। ਇਸੇ ਸਮਾਗਮ ਵਿੱਚ ਮਾਵਾਂ ਧੀਆਂ ਯੋਜਨਾ ਦੀ ਦੂਜੀ ਕਿਸ਼ਤ ਵੀ ਜਾਰੀ ਕੀਤੀ।
ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਰੈਲੀਆਂ ਲਈ ਖੇਡ ਮੈਦਾਨਾਂ ਦੀ ਵਰਤੋਂ ਨਾ ਕੀਤੀ ਜਾਵੇ — ਰੂਪਨਗਰ ਦੇ ਮੈਦਾਨ ਅਤੇ ਯੂਨੀਵਰਸਿਟੀ ਵਿੱਚ ਭਗਤ ਸਿੰਘ ਜਯੰਤੀ ਸਮਾਗਮ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਨੇ ਖੇਡ ਢਾਂਚਾ ਬਚਾਉਣ ਦੀ ਮੰਗ ਕੀਤੀ।