
ਮੀਂਹ ਨੇ ਢਾਅ ਦਿੱਤੀ ਪੱਕੀ ਖੜ੍ਹੀ ਫ਼ਸਲ! ਦੁਆਬੇ ‘ਚ ਡਿੱਗਿਆ ਝੋਨਾ, ਕਿਸਾਨਾਂ ਨੇ ਮੰਗਿਆ ਪੂਰਾ ਮੁਆਵਜ਼ਾ
ਐਤਵਾਰ ਦੇ ਮੀਂਹ ਨੇ ਦੁਆਬੇ 'ਚ ਪੱਕੀ ਖੜ੍ਹੀ ਝੋਨੇ ਦੀ ਫ਼ਸਲ ਢਾਅ ਦਿੱਤੀ ਅਤੇ ਮੰਡੀਆਂ ਦਾ ਝੋਨਾ ਭਿੱਜਿਆ; ਕਿਸਾਨ ਜਥੇਬੰਦੀਆਂ ਨੇ ਮੰਗਿਆ 100 ਫ਼ੀਸਦੀ ਮੁਆਵਜ਼ਾ।
82 stories

ਐਤਵਾਰ ਦੇ ਮੀਂਹ ਨੇ ਦੁਆਬੇ 'ਚ ਪੱਕੀ ਖੜ੍ਹੀ ਝੋਨੇ ਦੀ ਫ਼ਸਲ ਢਾਅ ਦਿੱਤੀ ਅਤੇ ਮੰਡੀਆਂ ਦਾ ਝੋਨਾ ਭਿੱਜਿਆ; ਕਿਸਾਨ ਜਥੇਬੰਦੀਆਂ ਨੇ ਮੰਗਿਆ 100 ਫ਼ੀਸਦੀ ਮੁਆਵਜ਼ਾ।

ਪੰਜਾਬ ਵਿੱਚ ਬਾਸਮਤੀ ਝੋਨੇ ਦੇ ਭਾਅ ਰਿਕਾਰਡ ਪੱਧਰ 'ਤੇ — 1509 ਕਿਸਮ ₹4,000–4,250 ਪ੍ਰਤੀ ਕੁਇੰਟਲ, ਪੁਰਾਣਾ ਸਟਾਕ ਖ਼ਤਮ ਅਤੇ ਰਕਬਾ ਘਟਣ ਨਾਲ ਮਿਲ ਰਿਹਾ ਸਹਾਰਾ; ਕਿਸਾਨਾਂ ਨੂੰ 30–53% ਤੱਕ ਵੱਧ ਭਾਅ।

ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਨੇ ਤੇਜ਼ੀ ਫੜ ਲਈ ਹੈ — ਹੁਣ ਤੱਕ 8.50 ਲੱਖ ਮੀਟ੍ਰਿਕ ਟਨ ਦੀ ਆਮਦ, 7.50 ਲੱਖ ਟਨ ਦੀ ਖ਼ਰੀਦ ਹੋ ਚੁੱਕੀ ਹੈ। ਮੰਤਰੀ ਕਟਾਰੂਚੱਕ ਨੇ ਜਗਰਾਓਂ, ਮੋਗਾ ਅਤੇ ਫਿਰੋਜ਼ਪੁਰ ਦੀਆਂ ਮੰਡੀਆਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ; ਕਿਸਾਨਾਂ ਦੇ ਖਾਤਿਆਂ ਵਿੱਚ ₹1,221 ਕਰੋੜ ਦਾ ਭੁਗਤਾਨ ਪਹੁੰਚ ਚੁੱਕਾ ਹੈ।

ਕੇਂਦਰੀ ਹਵਾ ਗੁਣਵੱਤਾ ਕਮਿਸ਼ਨ ਨੇ ਪੰਜਾਬ ਦੇ 18 ਤੇ ਹਰਿਆਣਾ ਦੇ 16 ਜ਼ਿਲ੍ਹਿਆਂ ਵਿੱਚ ਫਲਾਈਂਗ ਸਕੁਐਡ ਤਾਇਨਾਤ ਕੀਤੇ ਹਨ; ਇਸ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਤਰਨਤਾਰਨ ਵਿੱਚ ਪਰਾਲੀ ਸਾੜਨ 'ਤੇ ਆਪ ਸਰਕਾਰ ਨੂੰ ਨਿਸ਼ਾਨਾ ਬਣਾਇਆ, ਜਦੋਂ ਕਿ ਆਪ ਵਿਧਾਇਕ ਅਜੈ ਗੁਪਤਾ ਦਾ ਦਾਅਵਾ ਹੈ ਕਿ 2022 ਤੋਂ ਪਰਾਲੀ ਦੇ ਮਾਮਲੇ ਇੱਕ-ਤਿਹਾਈ ਰਹਿ ਗਏ ਹਨ।

ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੀ ਗਿਣਤੀ 100 ਦਾ ਅੰਕੜਾ ਪਾਰ ਕਰ ਗਈ ਹੈ — ਪਿਛਲੇ ਸਾਲ ਨਾਲੋਂ 8 ਵੱਧ। ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਅੱਗਾਂ ਦਰਜ; ਜ਼ੁਰਮਾਨੇ, FIR ਅਤੇ ਖ਼ਸਰਾ-ਗਿਰਦਾਵਰੀਆਂ ਵਿੱਚ ਲਾਲ ਇੰਦਰਾਜ਼ ਵੀ ਹੋ ਰਹੇ ਹਨ।

ਭਾਰਤੀਆ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਕਿਸਾਨ ਮੰਗਲਵਾਰ ਤੋਂ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਧਰਨੇ 'ਤੇ ਹਨ; ਪਰਾਲੀ ਦੀ ਨਿਗਰਾਨੀ ਲਈ ਡ੍ਰੋਨ ਯੋਜਨਾ ਦਾ ਵਿਰੋਧ, 13 ਮੰਗਾਂ 'ਤੇ ਅੜੇ।

ਸੀਏਕਿਊਐਮ ਦੀ 5 ਅਕਤੂਬਰ ਦੀ ਰਿਪੋਰਟ: ਪੰਜਾਬ ਵਿੱਚ ਪਰਾਲੀ ਸਾੜਨ ਦੇ 84 ਮਾਮਲੇ, ਅੰਮ੍ਰਿਤਸਰ ਵਿੱਚ 49 — 28 ਮਾਮਲਿਆਂ ਵਿੱਚ 1.40 ਲੱਖ ਦਾ ਵਾਤਾਵਰਨ ਮੁਆਵਜ਼ਾ, ਇੱਕ ਐਫਆਈਆਰ।

ਮੰਡੀਆਂ 'ਚ ਹੁਣ ਤੱਕ 5.14 ਲੱਖ ਟਨ ਝੋਨਾ ਪਹੁੰਚਿਆ, 4.82 ਲੱਖ ਟਨ ਦੀ ਲਿਫਟਿੰਗ — ਕਿਸਾਨਾਂ ਨੂੰ 923 ਕਰੋੜ ਦੀ ਅਦਾਇਗੀ, 743 ਕਰੋੜ ਬਕਾਇਆ।

ਬਾਸਮਤੀ 1509 ਦੇ ਮੰਡੀ ਭਾਅ ਵਿੱਚ ਤੇਜ਼ੀ — ਹਰਿਆਣਾ-ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ 3,800 ਤੋਂ 4,400 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਿਹਾ ਹੈ; ਪੁਰਾਣਾ ਸਟਾਕ ਖ਼ਤਮ ਹੋਣ ਕਾਰਨ ਮਿੱਲਰਾਂ ਅਤੇ ਨਿਰਯਾਤਕਾਂ ਵਿੱਚ ਮੁਕਾਬਲਾ।

CAQM ਨੇ ਪੰਜਾਬ-ਹਰਿਆਣਾ ਦੇ 34 ਜ਼ਿਲ੍ਹਿਆਂ 'ਚ ਫਲਾਈੰਗ ਸਕੁਐਡ ਤਾਇਨਾਤ ਕੀਤੀਆਂ; 1 ਅਕਤੂਬਰ ਤੋਂ 30 ਨਵੰਬਰ ਤੱਕ ਪਰਾਲੀ ਸਾੜਨ 'ਤੇ ਲਗਾਤਾਰ ਨਜ਼ਰ ਰਹੇਗੀ।